ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੂੰ ਅੱਜ ਹਾਲਤ ਨਾਜ਼ੁਕ ਹੋਣ ਕਾਰਨ ਦੱਖਣੀ ਦਿੱਲੀ ਦੇ ਮੈਕਸ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਵਿੱਚ ਨਮੂਨੀਆ ਦੇ ਲੱਛਣ ਵੀ ਮਿਲੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਉਹ 16 ਜੂਨ ਤੋਂ ਰਾਜੀਵ ਗਾਂਧੀ ਸੁਪਰ ਸਪੈਸ਼ਲਟੀ ਹਸਪਤਾਲ (ਆਰਜੀਐੱਸਐੱਸਐੱਚ)’ਚ ਦਾਖ਼ਲ ਸਨ, ਜਿੱਥੇ ਊਹ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਸਾਕੇਤ ’ਚ ਮੈਕਸ ਹਸਪਤਾਲ ਦੇ ਡਾਕਟਰਾਂ ਮੁਤਾਬਕ ਸ੍ਰੀ ਜੈਨ ਨੂੰ ਪਹਿਲਾਂ ਪੂਰਾ ਸਮਾਂ ਆਕਸੀਜਨ ਦੇ ਸਹਾਰੇ ਰੱਖਿਆ ਗਿਆ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਆੲਸੀਯੂ ਵਾਰਡ ’ਤੇ ਭੇਜ ਦਿੱਤਾ ਗਿਆ ਹੈ। -ਪੀਟੀਆਈ