ਐੱਸਐਂਡਪੀ ਨੇ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦੀ ਸੰਭਾਵਨਾ ਜਤਾਈ : The Tribune India

ਐੱਸਐਂਡਪੀ ਨੇ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦੀ ਸੰਭਾਵਨਾ ਜਤਾਈ

ਰੇਟਿੰਗ ਏਜੰਸੀ ਮੁਤਾਬਕ ਮਹਿੰਗਾਈ 6 ਫੀਸਦ ਤੋਂ ਉੱਪਰ ਬਣੀ ਰਹੇਗੀ

ਐੱਸਐਂਡਪੀ ਨੇ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦੀ ਸੰਭਾਵਨਾ ਜਤਾਈ

ਨਵੀਂ ਦਿੱਲੀ, 26 ਸਤੰਬਰ

ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਵਰਤਮਾਨ ਵਿੱਤੀ ਵਰ੍ਹੇ ਦੌਰਾਨ ਭਾਰਤ ਦੀ ਵਿਕਾਸ ਦਰ 7.3 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਹੈ ਕਿ 2022 ਦੇ ਅਖ਼ੀਰ ਤੱਕ ਮਹਿੰਗਾਈ ਛੇ ਪ੍ਰਤੀਸ਼ਤ ਤੋਂ ਵੱਧ ਹੀ ਬਣੀ ਰਹੇਗੀ। ਇਸ ਤੋਂ ਪਹਿਲਾਂ ਵੀ ਐੱਸਐਂਡਪੀ ਨੇ ਵਿਕਾਸ ਦਰ 7.3 ਫੀਸਦ ਰਹਿਣ ਦੀ ਹੀ ਪੇਸ਼ੀਨਗੋਈ ਕੀਤੀ ਸੀ। ਏਸ਼ੀਆ ਪ੍ਰਸ਼ਾਂਤ ਖੇਤਰ ਲਈ ਆਪਣਾ ਆਰਥਿਕ ਸਰਵੇਖਣ ਜਾਰੀ ਕਰਦਿਆਂ ਐੱਸਐਂਡਪੀ ਨੇ ਕਿਹਾ ਕਿ ਬਾਹਰੀ ਵਾਤਾਵਰਨ ਖੇਤਰ ਦੇ ਅਰਥਚਾਰਿਆਂ ’ਚ ਵਿਗਾੜ ਪੈਦਾ ਕਰ ਰਿਹਾ ਹੈ। ਆਲਮੀ ਪੱਧਰ ’ਤੇ ਉੱਚੀਆਂ ਵਿਆਜ ਦਰਾਂ ਪੂੰਜੀ ਦੀ ਨਿਕਾਸੀ ਦੇ ਰੂਪ ’ਚ ਕੇਂਦਰੀ ਬੈਂਕਾਂ ’ਤੇ ਦਬਾਅ ਪਾਉਂਦੀਆਂ ਰਹਿਣਗੀਆਂ। ਮੁਦਰਾ ਦਾ ਡਿੱਗਣਾ ਵੀ ਵਿਕਾਸ ਦਰ ’ਤੇ ਅਸਰ ਪਾਏਗਾ। ਰੇਟਿੰਗ ਏਜੰਸੀ ਮੁਤਾਬਕ ਚੀਨ ਵਿਚ ਆਰਥਿਕ ਸੁਸਤੀ ਦਾ ਕਾਰਨ ਭਾਰਤ ਵਿਚ ਖ਼ਪਤ ਮੁੜ ਵਧਣਾ ਹੈ, ਵਿਸ਼ੇਸ਼ ਤੌਰ ’ਤੇ ਸੇਵਾ ਖੇਤਰ ਮੁੜ ਲੀਹ ’ਤੇ ਪੈ ਗਿਆ ਹੈ ਤੇ ਨਿਵੇਸ਼ ਤੇਜ਼ੀ ਨਾਲ ਵਧਿਆ ਹੈ। ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ 6.5 ਫੀਸਦ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਇਸ ਨਾਲ ਜੁੜੇ ਕੋਈ ਜੋਖ਼ਮਾਂ ਦਾ ਜ਼ਿਕਰ ਵੀ ਕੀਤਾ ਹੈ। ਦੱਸਣਯੋਗ ਹੈ ਕਿ ਆਰਬੀਆਈ ਨੇ ਵਰਤਮਾਨ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ 7.2 ਫੀਸਦ ਰਹਿਣ ਦੀ ਸੰਭਾਵਨਾ ਜਤਾਈ ਸੀ। ਜਦਕਿ ਏਡੀਬੀ ਤੇ ਫਿਚ ਨੇ ਕਿਹਾ ਸੀ ਕਿ ਵਿਕਾਸ ਦਰ ਸੱਤ ਪ੍ਰਤੀਸ਼ਤ ਰਹੇਗੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All