ਲਖਨਊ, 16 ਮਾਰਚ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੀ ਨੈਤਿਕ ਜਿੱਤ ਹੋਈ ਹੈ, ਕਿਉਂਕਿ ਉਨ੍ਹਾਂ ਦੀ ਪਾਰਟੀ ਦੀ ਸੀਟਾਂ ਵਧੀਆਂ ਹਨ ਜਦਕਿ ਭਾਜਪਾ ਦੀਆਂ ਸੀਟਾਂ ਘਟੀਆਂ ਹਨ। ਉਨ੍ਹਾਂ ਨੇ ਪਾਰਟੀ ਵੱਲੋਂ ਜਿੱਤੀਆਂ ਸੀਟਾਂ ਦੇ ਹਵਾਲੇ ਨਾਲ ਇਹ ਤਨਜ਼ ਕੀਤਾ ਹੈ। ਜ਼ਿਕਰਯੋਗ ਹੈ ਯੂੁਪੀ ਚੋਣਾਂ ਵਿੱਚ ਭਾਜਪਾ ਨੂੰ 273 ਅਤੇ ਸਮਾਜਵਾਦੀ ਪਾਰਟੀ ਨੂੰ 125 ਸੀਟਾਂ ਮਿਲੀਆਂ ਹਨ। ਸਮਾਜਵਾਦੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ ਅਖਿਲੇਸ਼ ਨੇ ਸੀਤਾਪੁਰ ਵਿੱਚ ਕਿਹਾ, ‘‘ਚੋਣਾਂ ਵਿੱਚ ‘ਸਮਾਜਵਾਦੀਆਂ’ ਨੈਤਿਕ ਜਿੱਤ ਹਾਸਲ ਕੀਤੀ ਹੈ। ਸਮਾਜਵਾਦੀ ਵਰਕਰਾਂ ਅਤੇ ਨੇਤਾਵਾਂ ਦੇ ਸੰਘਰਸ਼ ਅਤੇ ਲੋਕਾਂ ਦੇ ਸਹਿਯੋਗ ਨਾਲ ਸਮਾਜਵਾਦੀ ਪਾਰਟੀ ਦਾ ਵਿਸਤਾਰ ਹੋਇਆ ਹੈ ਜਦਕਿ ਭਾਜਪਾ ‘ਸੁੰਗੜੀ’ ਹੈ।’’ -ਪੀਟੀਆਈ