ਨਵੀਂ ਦਿੱਲੀ, 10 ਅਕਤੂਬਰ
ਆਰਐੱਸਐੱਸ ਦੀ ਆਲ ਇੰਡੀਆ ਕਾਰਜਕਾਰੀ ਮੰਡਲ ਦੀ ਮੀਟਿੰਗ ਇਸ ਸਾਲ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ 16 ਤੋਂ 19 ਅਕਤੂਬਰ ਤੱਕ ਹੋਵੇਗੀ। ਆਰਐੱਸਐੱਸ ਦੇ ਆਲ ਇੰਡੀਆ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ ਦੱਸਿਆ ਕਿ ਇਸ ਮੀਟਿੰਗ ’ਚ ਸੰਘ ਦੀ ਸਾਲਾਨਾ ਯੋਜਨਾ ਦੀ ਸਮੀਖਿਆ ਹੋਵੇਗੀ ਤੇ ਸੰਗਠਨ ਦੇ ਕੰਮਕਾਰ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ। -ਪੀਟੀਆਈ