ਨਵੀਂ ਦਿੱਲੀ, 14 ਫਰਵਰੀ
ਸਬਜ਼ੀਆਂ, ਮਾਸ, ਮੱਛੀ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਪਰਚੂਨ ਮਹਿੰਗਾਈ ਨੇ ਸੱਤ ਮਹੀਨਿਆਂ ਦਾ ਰਿਕਾਰਡ ਤੋੜਿਆ ਹੈ। ਪਰਚੂਨ ਮਹਿੰਗਾਈ ਨੇ ਜਨਵਰੀ ’ਚ ਪਹਿਲੀ ਵਾਰ ਰਿਜ਼ਰਵ ਬੈਂਕ ਆਫ਼ ਇੰਡੀਆ ਦੀ 6 ਫ਼ੀਸਦੀ ਉੱਪਰਲੀ ਸਹਿਣਸ਼ੀਲਤਾ ਸੀਮਾ ਦਾ ਰਿਕਾਰਡ ਤੋੜਿਆ ਹੈ ਜਦਕਿ ਥੋਕ ਕੀਮਤਾਂ ਸਬੰਧੀ ਇੰਡੈਕਸ ਦਸਵੇਂ ਮਹੀਨੇ ਵਿੱਚ ਦੋਹਰੇ ਅੰਕਾਂ ’ਚ ਰਿਹਾ ਹੈ। ਰਿਜ਼ਰਵ ਬੈਂਕ ਲਈ ਮੁੱਖ ਮਦ ਪਰਚੂਨ ਮਹਿੰਗਾਈ ਇਸ ਮਹੀਨੇ ਵਿੱਚ ਮੁੱਖ ਤੌਰ ’ਤੇ ਕੁਝ ਖਾਸ ਭੋਜਨ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਧੀ ਹੈ। ਪਿਛਲੇ ਵਰ੍ਹੇ ਜੂਨ 2021 ਵਿੱਚ ਪਰਚੂਨ ਮਹਿੰਗਾਈ ਦਾ ਵਾਧਾ 6.26 ਫ਼ੀਸਦੀ ਦਾ ਸੀ।