ਦੁਮਕਾ (ਝਾਰਖੰਡ), 8 ਸਤੰਬਰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਭਰਾ ਬਸੰਤ ਸੋਰੇਨ ਨੇ ਹਾਲ ਹੀ ਦੇ ਸਿਆਸੀ ਸੰਕਟ ਦੌਰਾਨ ਰਾਜ ਤੋਂ ਆਪਣੀ ਗੈਰਹਾਜ਼ਰੀ ‘ਤੇ ਅਜੀਬ ਬਿਆਨ ਦਿੱਤਾ ਹੈ। ਝਾਰਖੰਡ ‘ਚ ਸਿਆਸੀ ਸੰਕਟ ਦੇ ਸਮੇਂ ‘ਚ ਉਨ੍ਹਾਂ ਦੀ ਦਿੱਲੀ ਫੇਰੀ ਬਾਰੇ ਪੁੱਛਣ ’ਤੇ ਜੇਐੱਮਐੱਮ ਵਿਧਾਇਕ ਨੇ ਕਿਹਾ, ‘ਮੇਰੇ ਕੋਲ ਅੰਡਰਗਾਰਮੈਂਟਸ ਖਤਮ ਹੋ ਗਏ ਸਨ, ਇਸ ਲਈ ਮੈਂ ਉਨ੍ਹਾਂ ਨੂੰ ਖਰੀਦਣ ਲਈ ਦਿੱਲੀ ਗਿਆ ਸੀ। ਮੈਂ ਉਨ੍ਹਾਂ ਨੂੰ ਉਥੋਂ ਲਿਆਉਂਦਾ ਹੈ। ਸਿਆਸੀ ਵਿਵਾਦ ਹੁੰਦੇ ਰਹਿੰਦੇ ਹਨ ਤੇ ਆਮ ਗੱਲ ਹੈ।’