ਪੋਰਟ ਬਲੇਅਰ, 29 ਅਕਤੂਬਰ
ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ਾਂ ਹੇਠ ਘਿਰੇ ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਿਤੇਂਦਰ ਨਾਰਾਇਣ ਤੋਂ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਪੁੱਛ-ਪੜਤਾਲ ਕੀਤੀ। ਇਸ ਤੋਂ ਪਹਿਲਾਂ ਨਾਰਾਇਣ ਤੋਂ ਸ਼ੁੱਕਰਵਾਰ ਨੂੰ ਸਿਟ ਨੇ ਕਰੀਬ ਅੱਠ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਸੀ। ਮਹਿਲਾ ਨੂੰ ਮੁੱਖ ਸਕੱਤਰ ਦੀ ਰਿਹਾਇਸ਼ ’ਤੇ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ’ਚ ਕਿਰਤ ਕਮਿਸ਼ਨਰ ਆਰ ਐੱਲ ਰਿਸ਼ੀ ਵੀ ਮੁਲਜ਼ਮ ਹਨ ਜਦਕਿ ਇਕ ਪੁਲੀਸ ਇੰਸਪੈਕਟਰ ਅਤੇ ਹੋਟਲ ਮਾਲਕ ਦੇ ਨਾਮ ਵੀ ਐੱਫਆਈਆਰ ’ਚ ਦਰਜ ਹਨ। ਸਿਟ ਨੇ ਪੁਲੀਸ ਇੰਸਪੈਕਟਰ ਤੋਂ ਵੀ ਸ਼ੁੱਕਰਵਾਰ ਨੂੰ ਪੁੱਛ-ਪੜਤਾਲ ਕੀਤੀ ਸੀ। ਨਾਰਾਇਣ ਨੂੰ ਇਥੇ ਇਕ ਪ੍ਰਾਈਵੇਟ ਰਿਜ਼ੌਰਟ ’ਚ ਰੱਖਿਆ ਗਿਆ ਹੈ। -ਪੀਟੀਆਈ