ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਬਕਾਇਆ ਕਰਜ਼ ਦੀ ਵਸੂਲੀ ਕਰਨ ਵਾਲੇ ਏਜੰਟਾਂ ’ਤੇ ਸਖਤੀ ਲਈ ਅੱਜ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਸਵੇਰੇ ਅੱਠ ਵਜੇ ਤੋਂ ਪਹਿਲਾਂ ਤੇ ਸ਼ਾਮ ਸੱਤ ਵਜੇ ਤੋਂ ਬਾਅਦ ਕਰਜ਼ਦਾਰਾਂ ਨੂੰ ਫੋਨ ਨਹੀਂ ਕਰ ਸਕਦੇ। ਆਰਬੀਆਈ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਕਰਜ਼ਾ ਵਸੂਲੀ ਸਬੰਧੀ ਉਸ ਦੀਆਂ ਹਦਾਇਤਾਂ ਦਾ ਸਹੀ ਢੰਗ ਨਾਲ ਪਾਲਣ ਹੋਵੇ। ਆਰਬੀਆਈ ਨੇ ਕਰਜ਼ਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਗ਼ੈਰਵਾਜਬਿ ਸੰਦੇਸ਼ ਭੇਜਣ, ਧਮਕੀ ਭਰਿਆ ਜਾਂ ਅਣਜਾਣ ਨੰਬਰ ਤੋਂ ਫੋਨ ਕਰਨ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਹੈ। -ਪੀਟੀਆਈ