ਜੈਪੁਰ, 8 ਅਗਸਤ
ਰਾਜਸਥਾਨ ਦੇ ਭਰਤਪੁਰ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਰੰਜੀਤਾ ਕੋਲੀ ਨੇ ਦਾਅਵਾ ਕੀਤਾ ਕਿ ਐਤਵਾਰ ਰਾਤ ਨੂੰ ਇਕ ਖਣਨ ਮਾਫੀਆ ਨੇ ਉਨ੍ਹਾਂ ਦੀ ਕਾਰ ਨੂੰ ਕਥਿਤ ਤੌਰ ’ਤੇ ਦਰੜਨ ਦੀ ਕੋਸ਼ਿਸ਼ ਕੀਤੀ। ਕੋਲੀ ਨੇ ਦੱਸਿਆ ਕਿ ਇਸ ਕਥਿਤ ਹਮਲੇ ਵਿੱਚ ਉਨ੍ਹਾਂ ਦੀ ਕਾਰ ਨੁਕਸਾਨੀ ਗਈ ਹੈ। ਘਟਨਾ ਤੋਂ ਬਾਅਦ ਕੋਲੀ ਆਪਣੇ ਸਮਰਥਕਾਂ ਨਾਲ ਖੇਤਰ ਵਿੱਚ ਚੱਲ ਰਹੇ ਖਣਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿਲਾਵਤੀ ਪੁਲੀਸ ਚੌਕੀ ਸਾਹਮਣੇ ਧਰਨੇ ’ਤੇ ਬੈਠ ਗਈ। -ਪੀਟੀਆਈ