ਰਾਮ ਦੀ ਵਿਚਾਰਧਾਰਾ ਮੂਲ ਰੂਪ ’ਚ ਧਰਮਨਿਰਪੱਖ ਸੀ’

ਰਾਮ ਦੀ ਵਿਚਾਰਧਾਰਾ ਮੂਲ ਰੂਪ ’ਚ ਧਰਮਨਿਰਪੱਖ ਸੀ’

ਨਵੀਂ ਦਿੱਲੀ, 2 ਅਗਸਤ

ਅਯੁੱਧਿਆ ਵਿੱਚ ਬਣਨ ਵਾਲੇ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾਂ ਅੱਜ ਦੇਸ਼ ਦੇ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਕਿਹਾ ਕਿ ਇਸ ਇਤਿਹਾਸਕ ਸਮਾਰੋਹ ਨਾਲ ਦੇਸ਼ ਗੁਜ਼ਰ ਚੁੱਕੇ ਸ਼ਾਨਾਂਮੱਤੇ ਸਮੇਂ ਨੂੰ ਮੁੜ ਤੋਂ ਜਿਊਂਦਾ ਕਰ ਰਿਹਾ ਹੈ ਅਤੇ ਇਸ ਤੋਂ ਇਸ ਦੇਸ਼ ਦੇ ਲੋਕਾਂ ਦੀਆਂ ਕਦਰਾਂ-ਕੀਮਤਾਂ ਦਾ ਪਤਾ ਲੱਗਦਾ ਹੈ।

ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ਪਾਈ, ‘‘ਮੰਦਰ ਦਾ ਪੁਨਰਨਿਰਮਾਣ, ਕਦਰਾਂ-ਕੀਮਤਾਂ ਨੂੰ ਪੁਨਰਜੀਵਤ ਕਰਨਾ।’’ ਸ੍ਰੀ ਨਾਇਡੂ ਨੇ ਵੈਦਿਕ ਵਿਦਵਾਨ ਆਰਥਰ ਐਂਥਨੀ ਮੈਕਡੌਨੈੱਲ ਦੇ ਹਵਾਲੇ ਨਾਲ ਕਿਹਾ ‘‘ਭਾਰਤੀ ਗ੍ਰੰਥਾਂ ਅਨੁਸਾਰ ਰਾਮ ਦੀ ਵਿਚਾਰਧਾਰਾ ਮੂਲ ਰੂਪ ਤੋਂ ਧਰਮਨਿਰਪੱਖ ਸੀ, ਪਿਛਲੇ ਕਰੀਬ ਢਾਈ ਹਜ਼ਾਰ ਸਾਲਾਂ ਤੋਂ ਉਸ ਦਾ ਲੋਕਾਂ ਦੀ ਜ਼ਿੰਦਗੀ ਤੇ ਸੋਚ ’ਤੇ ਡੂੰਘਾ ਅਸਰ ਰਿਹਾ ਹੈ।’’‘ਰਾਮ ਰਾਜ’ ਬਾਰੇ ਗੱਲ ਕਰਦਿਆਂ ਸ੍ਰੀ ਨਾਇਡੂ ਨੇ ਇਸ ਨੂੰ ਇਕ ਅਲੰਕਾਰ ਦੱਸਿਆ ਜੋ ਮਹਾਤਮਾ ਗਾਂਧੀ ਵੱਲੋਂ ਇਕ ਸਹੀ ਰਾਜ ਪ੍ਰਬੰਧ ਦੀ ਪਰਿਭਾਸ਼ਾ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ’ਤੇ ਕੇਂਦਰਿਤ ਲੋਕਤੰਤਰ ਵਾਲਾ ਰਾਜ ਪ੍ਰਬੰਧ ਹੈ ਜੋ ਹਮਦਰਦੀ, ਸ਼ਾਂਤਮਈ ਸਹਿ ਹੋਂਦ ਅਤੇ ਵਧੀਆ ਜ਼ਿੰਦਗੀ ਲਈ ਨਿਰੰਤਰ ਖੋਜ ’ਤੇ ਆਧਾਰਤ ਹੈ।’’5 ਅਗਸਤ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਨ ਸਮਾਰੋਹ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਇਸ ਨੂੰ ਇਕ ਅਜਿਹਾ ਮੌਕਾ ਕਰਾਰ ਦਿੱਤਾ ਜੋ ਸਾਨੂੰ ਸਾਰਿਆਂ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜ ਦੇਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All