ਨਵੀਂ ਦਿੱਲੀ, 10 ਸਤੰਬਰ
ਆਪਣੇ ਆਸਟ੍ਰੇਲਿਆਈ ਹਮਰੁਤਬਾ ਪੀਟਰ ਡਟਨ ਨਾਲ ਸੰਵਾਦ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਵਾਰਤਾ, ਸਾਂਝੇ ਸੁਤੰਤਰ ਦ੍ਰਿਸ਼ਟੀਕੋਣ, ਖੁੱਲ੍ਹੇ ਅਤੇ ਨਿਯਮਾਂ ’ਤੇ ਆਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ’ਤੇ ਆਧਾਰਿਤ ਹੈ। ਵਿਚਾਰ ਚਰਚਾ ਨੂੰ ਲਾਹੇਵੰਦ ਕਰਾਰ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਦੁਵੱਲੇ ਰੱਖਿਆ ਤਾਲਮੇਲ ਅਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਹੋਈ।
ਉਨ੍ਹਾਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ, ‘ਦੁਵੱਲੇ ਰੱਖਿਆ ਤਾਲਮੇਲ ਤੇ ਖੇਤਰੀ ਮੁੱਦਿਆਂ ਸਬੰਧੀ ਮੰਤਰੀ ਡਟਨ ਨਾਲ ਵਿਆਪਕ ਤੇ ਸਾਰਥਿਕ ਗੱਲਬਾਤ ਹੋਈ। ਉਨ੍ਹਾਂ ਕਿਹਾ,‘ਅਸੀਂ ਦੋਵੇਂ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਿਕ ਸਾਂਝੇਦਾਰੀ ਦੀ ਪੂਰੀ ਸਮਰੱਥਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਂਝੇ ਤੌਰ ’ਤੇ ਕੰਮ ਕਰਨ ਦੇ ਇਛੁੱਕ ਹਨ। ਇਹ ਗੱਲਬਾਤ ਭਾਰਤ-ਆਸਟ੍ਰੇਲੀਆ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਾਲੇ ਹੋਣ ਵਾਲੀ ਪਹਿਲੀ 2+2 ਵਾਰਤਾ ਤੋਂ ਇਕ ਦਿਨ ਪਹਿਲਾਂ ਹੋਈ ਹੈ। -ਪੀਟੀਆਈ