ਜੈਪੁਰ, 6 ਜੁਲਾਈ
ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਇੱਕ ਤਲਾਬ ਵਿੱਚ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਦੋ ਭਰਾਵਾਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਬਿਦਾਸਰ ਥਾਣੇ ਦੇ ਐੱਸਐੱਚਓ ਮਹੇਂਦਰ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਧਦੇਰੂ ਗੋਦਾਰਨ ਪਿੰਡ ਵਿੱਚ ਵਾਪਰੀ। ਉਨ੍ਹਾਂ ਮੁਤਾਬਕ ਕਾਨਾਰਾਮ ਮੇਘਵਾਲ (22) ਅਤੇ ਗੋਪਾਲ (15) ਦੋਵੇਂ ਭਰਾ ਛੋਟੂਰਾਮ (15) ਨਾਲ ਤਲਾਬ ’ਚ ਨਹਾਉਣ ਗਏ ਸਨ। ਨਹਾਉਂਦੇ ਸਮੇਂ ਤਿਲਕਣ ਕਾਰਨ ਉਹ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।