ਰਾਜਸਥਾਨ ਸੰਕਟ: ਗਹਿਲੋਤ ਸਮਰਥਕਾਂ ਨੇ ਰੱਖੀਆਂ ਤਿੰਨ ਸ਼ਰਤਾਂ : The Tribune India

ਰਾਜਸਥਾਨ ਸੰਕਟ: ਗਹਿਲੋਤ ਸਮਰਥਕਾਂ ਨੇ ਰੱਖੀਆਂ ਤਿੰਨ ਸ਼ਰਤਾਂ

ਸੋਨੀਆ ਨੇ ਰਿਪੋਰਟ ਮੰਗੀ; ਗਹਿਲੋਤ ਨੂੰ ਮਨਾਉਣ ਦੀ ਜ਼ਿੰਮੇਵਾਰੀ ਕਮਲ ਨਾਥ ਨੂੰ ਸੌਂਪੀ

ਰਾਜਸਥਾਨ ਸੰਕਟ: ਗਹਿਲੋਤ ਸਮਰਥਕਾਂ ਨੇ ਰੱਖੀਆਂ ਤਿੰਨ ਸ਼ਰਤਾਂ

ਨਵੀਂ ਦਿੱਲੀ, 26 ਸਤੰਬਰ

ਰਾਜਸਥਾਨ ’ਚ ਸਚਿਨ ਪਾਇਲਟ ਨੂੰ ਅਗਲਾ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਨਸੋਆਂ ਮਗਰੋਂ ਕਾਂਗਰਸ ’ਚ ਮਚੇ ਘਮਸਾਣ ਵਿਚਾਲੇ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਉਥੋਂ ਦੇ ਸਿਆਸੀ ਘਟਨਾਕ੍ਰਮ ਸਬੰਧੀ ਲਿਖਤੀ ਰਿਪੋਰਟ ਮੰਗ ਲਈ ਹੈ। ਉੱਧਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਮਝਾਉਣ ਲਈ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਗਹਿਲੋਤ ਦੀ ਦਾਅਵੇਦਾਰੀ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਗਹਿਲੋਤ ਪੱਖੀ 92 ਵਿਧਾਇਕਾਂ ਨੇ ਪਾਰਟੀ ਨਿਗਰਾਨਾਂ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਅੱਗੇ ਤਿੰਨ ਸ਼ਰਤਾਂ ਰੱਖਦਿਆਂ ਕਿਹਾ ਕਿ ਅਗਲੇ ਮੁੱਖ ਮੰਤਰੀ ਬਾਰੇ ਕੋਈ ਫ਼ੈਸਲਾ ਪਾਰਟੀ ਪ੍ਰਧਾਨ ਦੀ 19 ਅਕਤੂਬਰ ਨੂੰ ਚੋਣ ਮਗਰੋਂ ਗਹਿਲੋਤ ਦੀ ਸਲਾਹ ਨਾਲ ਲਿਆ ਜਾਵੇ। ਸੰਕਟ ਸੁਲਝਾਉਣ ਲਈ ਰਾਜਸਥਾਨ ਗਏ ਖੜਗੇ ਅਤੇ ਮਾਕਨ ਅੱਜ ਸ਼ਾਮ ਜੈਪੁਰ ਤੋਂ ਦਿੱਲੀ ਪਰਤ ਆਏ ਅਤੇ ਉਨ੍ਹਾਂ ਸੋਨੀਆ ਨਾਲ ਮੁਲਾਕਾਤ ਕੀਤੀ। ਸੋਨੀਆ ਨਾਲ ਕਰੀਬ ਇਕ ਘੰਟੇ ਦੀ ਮੀਟਿੰਗ ਮਗਰੋਂ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਜੈ ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਰਾਜਸਥਾਨ ਦੇ ਸਿਆਸੀ ਘਟਨਾਕ੍ਰਮ ਸਬੰਧੀ ਹਾਲਾਤ ਤੋਂ ਜਾਣੂ ਕਰਵਾਇਆ ਸੀ ਜਿਸ ਮਗਰੋਂ ਉਨ੍ਹਾਂ ਅੱਜ ਦੇਰ ਰਾਤ ਜਾਂ ਭਲਕੇ ਤੱਕ ਵਿਸਥਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ,‘‘ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋ ਸਕੀ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All