ਜੈਪੁਰ, 15 ਮਈ
ਰਾਜਸਥਾਨ ਵਿਧਾਨ ਸਭਾ ਵਿੱਚ ਡਿਪਟੀ ਚੀਫ਼ ਵ੍ਹਿਪ ਮਹਿੰਦਰ ਚੌਧਰੀ ਅਤੇ ਸੱਤ ਹੋਰਾਂ ਖ਼ਿਲਾਫ਼ ਨਾਗੌਰ ਜ਼ਿਲ੍ਹੇ ਵਿੱਚ ਇੱਕ ਵਪਾਰੀ ਦੀ ਹੱਤਿਆ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਨਾਗੌਰ ਜ਼ਿਲੇ ਦੇ ਨਵਾਂ ਸ਼ਹਿਰ ’ਚ ਸ਼ਨਿਚਰਵਾਰ ਨੂੰ ਲੂਣ ਦੇ ਵਪਾਰੀ ਜੈਪਾਲ ਪੂਨੀਆ ਦੀ ਦਿਨ-ਦਿਹਾੜੇ 6 ਜਣਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੂਨੀਆ ਦੇ ਪਰਿਵਾਰ ਨੇ ਚੌਧਰੀ ਅਤੇ ਉਸ ਦੇ ਸਾਥੀਆਂ ’ਤੇ ਹਮਲੇ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਚੌਧਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।