ਮੁੰਬਈ, 3 ਮਈ
ਮਹਾਰਾਸ਼ਟਰ ਵਿਚ ਲਾਊਡਸਪੀਕਰ ਵਿਵਾਦ ਵਧ ਗਿਆ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਚਾਰ ਮਈ ਨੂੰ ਮਸਜਿਦਾਂ ਵਿਚ ਲਾਊਡ ਸਪੀਕਰ ਨਾ ਹਟਾਉਣ ’ਤੇ ਦੁੱਗਣੀ ਆਵਾਜ਼ ਵਿਚ ਹਨੂਮਾਨ ਚਾਲੀਸਾ ਵਜਾਉਣ ਦੇ ਆਪਣੇ ਕਾਰਕੁਨਾਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਮੁੰਬਈ ਸਣੇ ਸਾਰੇ ਸੂਬੇ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਪੁਲੀਸ ਨੂੰ ਢਿੱਲ ਦਿੰਦੇ ਹੋਏ ਕਿਹਾ ਹੈ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਕਿਸੇ ਦੇ ਹੁਕਮ ਦਾ ਇੰਤਜ਼ਾਰ ਨਾ ਕਰਨ। ਇਸ ਤੋਂ ਇਲਾਵਾ ਰਾਜ ਠਾਕਰੇ ਦੀ ਰਿਹਾਇਸ਼ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।