ਨਾਗਪੁਰ (ਮਹਾਰਾਸ਼ਟਰ): ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ਲਈ ਦਾਨ ਮੁਹਿੰਮ ਤਹਿਤ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਵਾਲੰਟੀਅਰਾਂ ਨੇ ਮਹਾਰਾਸ਼ਟਰ ਦੇ ਵਿਦਰਭ ਖੇਤਰ ’ਚੋਂ 57 ਕਰੋੜ ਰੁਪਏ ਇਕੱਠੇ ਕੀਤੇ ਹਨ। ਆਰਐੱਸਐੱਸ ਦੇ ਵਿਦਰਭ ‘ਪ੍ਰਾਂਤ ਕਾਰਿਆਵਾਹ’ ਦੀਪਕ ਤਮਸ਼ੇਟੀਵਾਰ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਅਯੁੱਧਿਆ ਦੇ ਰਾਮ ਮੰਦਿਰ ਦੀ ਉਸਾਰੀ ਲਈ ਦਾਨ ਮੁਹਿੰਮ ਤਹਿਤ 70,796 ਆਰਐੱਸਐੱਸ ਵਾਲੰਟੀਅਰਾਂ, ਜਿਨ੍ਹਾਂ ਵਿੱਚ 7,512 ਮਹਿਲਾਵਾਂ ਸ਼ਾਮਲ ਸਨ, ਨੇ ਵਿਦਰਭ ਦੇ 12,310 ਪਿੰਡਾਂ ਵਿੱਚ 27,67,991 ਪਰਿਵਾਰਾਂ ਕੋਲ ਜਾ ਕੇ 57 ਕਰੋੜ ਰੁਪਏ ਇਕੱਠੇ ਕੀਤੇ ਹਨ।’ ਵਿਦਰਭ ਖੇਤਰ ’ਚ 11 ਜ਼ਿਲ੍ਹੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਮ ਮੰਦਿਰ ਦਾਨ ਮੁਹਿੰਮ ਤਹਿਤ ਕੁੱਲ 20,64,622 ਵਾਲੰਟੀਅਰਾਂ ਨੇ ਦੇਸ਼ ਭਰ ’ਚ ਪਰਿਵਾਰਾਂ ਕੋਲ ਪਹੁੰਚ ਕੀਤੀ। -ਪੀਟੀਆਈ