ਨਵੀਂ ਦਿੱਲੀ: ਆਰਟੀਆਈ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ 2019-20 ਦੌਰਾਨ ਟਿਕਟ ਤੋਂ ਬਿਨ੍ਹਾਂ ਸਫ਼ਰ ਕਰ ਰਹੇ ਇਕ ਕਰੋੜ ਤੋਂ ਜ਼ਿਆਦਾ ਮੁਸਾਫ਼ਰਾਂ ਤੋਂ ਜੁਰਮਾਨੇ ਵਜੋਂ 561.73 ਰੁਪਏ ਦੀ ਕਮਾਈ ਹੋਈ ਹੈ। ਇਹ 2018-19 ਨਾਲੋਂ ਕਰੀਬ 6 ਫ਼ੀਸਦੀ ਦਾ ਵਾਧਾ ਹੈ। ਭਾਰਤੀ ਰੇਲਵੇ ਨੇ ਬਿਨ੍ਹਾਂ ਟਿਕਟ ਸਫ਼ਰ ਕਰਨ ਵਾਲਿਆਂ ਲਈ ਸਖ਼ਤ ਸ਼ਰਤਾਂ ਲਾਈਆਂ ਹੋਈਆਂ ਹਨ। ਜੇਕਰ ਕੋਈ ਮੁਸਾਫ਼ਰ ਬਿਨ੍ਹਾਂ ਟਿਕਟ ਫੜਿਆ ਜਾਂਦਾ ਹੈ ਤਾਂ ਉਸ ਨੂੰ ਟਿਕਟ ਦੇ ਪੈਸਿਆਂ ਨਾਲ 250 ਰੁਪਏ ਦਾ ਜੁਰਮਾਨਾ ਲਗਦਾ ਹੈ ਅਤੇ ਜੇਕਰ ਉਹ ਜੁਰਮਾਨਾ ਨਹੀਂ ਭਰਦਾ ਹੈ ਤਾਂ ਉਸ ਨੂੰ ਆਰਪੀਐੱਫ ਹਵਾਲੇ ਕਰ ਦਿੱਤਾ ਜਾਂਦਾ ਹੈ ਜਿਥੋਂ ਉਸ ਨੂੰ ਮੈਜਿਸਟਰੇਟ ਮੂਹਰੇ ਪੇਸ਼ ਕੀਤਾ ਜਾਂਦਾ ਹੈ। ਮੈਜਿਸਟਰੇਟ ਉਸ ਵਿਅਕਤੀ ਨੂੰ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕਰ ਸਕਦਾ ਹੈ। ਜੇਕਰ ਵਿਅਕਤੀ ਫਿਰ ਵੀ ਜੁਰਮਾਨਾ ਭਰਨ ਤੋਂ ਨਾਂਹ-ਨੁਕਰ ਕਰਦਾ ਹੈ ਤਾਂ ਉਸ ਨੂੰ ਛੇ ਮਹੀਨਿਆਂ ਦੀ ਜੇਲ੍ਹ ਹੋ ਸਕਦੀ ਹੈ। -ਪੀਟੀਆਈ