ਨਵੀਂ ਦਿੱਲੀ, 13 ਨਵੰਬਰ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਫ਼ੌਜਾਂ ਵੱਲੋਂ ਪਾਕਿਸਤਾਨ ਦੀਆਂ ਯੋਜਨਾਵਾਂ ਨੂੰ ਨਾਕਾਮ ਬਣਾ ਕੇ ਦੇਸ਼ ਦੀ ਰੱਖਿਆ ਕਰ ਰਹ ਫ਼ੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ। ਰਾਹੁਲ ਦਾ ਇਹ ਬਿਆਨ ਪਾਕਿਸਤਾਨ ਵੱਲੋਂ ਅੱਜ ਜੰਮੂ-ਕਸ਼ਮੀਰ ਦੇ ਗੁਰੇਜ਼ ਤੋਂ ਉੜੀ ਸੈਕਟਰ ਤਕ ਕੰਟਰੋਲ ਰੇਖਾ ਦੇ ਨਾਲ ਗੋਲੀਬਾਰੀ ਕੀਤੇ ਜਾਣ ਮਗਰੋਂ ਆਇਆ ਹੈ। ਰਾਹੁਲ ਨੇ ਹਿੰਦੀ ’ਚ ਟਵੀਟ ਕੀਤਾ, ‘ਜਦੋਂ ਵੀ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ, ਊਦੋਂ ਉਸ ਦਾ ਡਰ ਅਤੇ ਕਮਜ਼ੋਰੀਆਂ ਸਪੱਸ਼ਟ ਜ਼ਾਹਿਰ ਹੋਈਆਂ ਹਨ। ਤਿਉਹਾਰਾਂ ਮੌਕੇ ਵੀ ਆਪਣੇ ਪਰਿਵਾਰਾਂ ਤੋਂ ਦੂਰ ਭਾਰਤੀ ਫ਼ੌਜ ਦੇ ਜਵਾਨ ਦੇਸ਼ ਦੀ ਰੱਖਿਆ ਕਰਦਿਆਂ ਪਾਕਿਸਤਾਨ ਨੇ ਨਾਪਾਕ ਮਨਸੂਬਿਆਂ ਨੂੰ ਅਸਫਲ ਬਣਾ ਰਹੇ ਹਨ। ਫ਼ੌਜ ਦੇ ਹਰ ਜਵਾਨ ਨੂੰ ਮੇਰਾ ਸਲਾਮ।’ -ਪੀਟੀਆਈ