ਨਵੀਂ ਦਿੱਲੀ, 1 ਫਰਵਰੀ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਪਹਿਲੇ ਆਗੂ ਹੋਣਗੇ ਜੋ ਬੁੱਧਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦੇਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਜਪਾ ਦੇ ਹਰੀਸ਼ ਦਿਵੇਦੀ ਲੋਕ ਸਭਾ ਵਿੱਚ ਧੰਨਵਾਦ ਮਤਾ ਪੇਸ਼ ਕਰਨਗੇ। ਇਸ ਮਤੇ ’ਤੇ ਲੋਕ ਸਭਾ ਅਤੇ ਰਾਜਸਭਾ ਵਿੱਚ ਬੁੱਧਵਾਰ ਨੂੰ ਬਹਿਸ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਜਵਾਬ ਦੇਣਗੇ। -ਏਜੰਸੀ