ਨਵੀਂ ਦਿੱਲੀ, 28 ਜੁਲਾਈਸੰਸਦ ਦੇ ਮੌਨਸੂਨ ਸੈਸ਼ਨ ਵਿਚ ਅੱਜ ਪਹਿਲੀ ਵਾਰ ਰਾਜ ਸਭਾ ਵਿੱਚ ਪ੍ਰਸ਼ਨਕਾਲ ਹੋਇਆ ਤੇ ਮੰਤਰੀਆਂ ਨੇ ਰੌਲੇ ਰੱਪੇ ਦੇ ਬਾਵਜੂਦ ਮੈਂਬਰਾਂ ਦੇ ਸੁਆਲਾਂ ਦੇ ਜੁਆਬ ਦਿੱਤੇ। ਇਸ ਸਮੇਂ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਵਿਚੋ ਵਿੱਚ ਆ ਕੇ ਰੌਲਾ ਰੱਪਾ ਪਾਇਆ ਪਰ ਮੰਤਰੀ ਇਸ ਦੇ ਬਾਵਜੂਦ ਸੁਆਲਾਂ ਦੇ ਜੁਆਬ ਦਿੰਦੇ ਰਹੇ। ਉਪ ਚੇਅਰਮੈਨ ਹਰਿਵੰਸ਼ ਨੇ ਸਦਨ ਬਾਅਦ ਦੁਪਹਿਰ 12:41 ਵਜੇ ਹੰਗਾਮੇ ਕਾਰਨ ਸਦਨ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਵਿਰੋਧੀ ਮੈਂਬਰਾਂ ਨੇ ਪੈਗਾਸਸ ਤੇ ਖੇਤੀ ਕਾਨੂੰਨਾਂ ਕਾਰਨ ਸਦਨ ਵਿੱਚ ਹੰਗਾਮਾ ਜਾਰੀ ਰੱਖਿਆ ਤੇ ਇਸ ਕਾਰਨ ਸਿਫ਼ਰ ਕਾਲ ਵੀ ਨਹੀਂ ਹੋਇਆ। ਬੈਠਕ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਰੌਲੇ ਰੱਪੇ ਕਾਰਨ ਸਦਨ ਦੁਪਹਿਰ 12 ਵਜੇ ਤੱਕ ਉਠਾਅ ਦਿੱਤਾ ਗਿਆ। ਜਦੋਂ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰ ਮੈਂਬਰ ਸਦਨ ਦੇ ਵਿਚੋ ਵਿੱਚ ਆ ਗਏ ਤੇ ਉਪ ਚੇਅਰਮੈਨ ਨੇ ਹੰਗਾਮੇ ਦੇ ਬਾਵਜੂਦ ਪ੍ਰਸ਼ਨਕਾਲ ਨੂੰ ਅੱਗੇ ਤੋਰਿਆ। ਇਸ ਦੌਰਾਨ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ, ਕਿਰਤ ਮੰਤਰੀ ਭੁਪਿੰਦਰ ਯਾਦਵ ਤੇ ਸਮਾਜਿਕ ਨਿਆਂ ਮੰਤਰੀ ਪ੍ਰਤਿਮਾ ਭੌਮਿਕ ਨੇ ਮੈਂਬਰਾਂ ਦੇ ਸੁਆਲਾਂ ਦੇ ਜੁਆਬ ਦਿੱਤੇ।ਇਸ ਦੌਰਾਨ ਅੱਜ ਲੋਕ ਸਭਾ ਵਿੱਚ ਵੀ ਪਹਿਲੀ ਵਾਰ ਵਿਰੋਧੀ ਧਿਰਾਂ ਦੇ ਹੰਗਾਮੇ ਦੇ ਬਾਵਜੂਦ ਪੂਰਾ ਪ੍ਰਸ਼ਨਕਾਲ ਚਲਾਇਆ ਗਿਆ। ਮੰਤਰੀਆਂ ਨੇ ਇਸ ਦੌਰਾਨ ਕਈ ਸੁਆਲਾਂ ਦੇ ਜੁਆਬ ਦਿੱਤੇ।