ਨਵੀਂ ਦਿੱਲੀ: ਨਿੱਜੀ ਖੇਤਰ ਦੇ ਐੱਚਡੀਐੰਫਸੀ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਉਸ ਨੂੰ ਆਪਣੀਆਂ ਆਉਣ ਵਾਲੀਆਂ ਡਿਜੀਟਲ ਕਾਰੋਬਾਰੀ ਗਤੀਵਿਧੀਆਂ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੋਂ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਪਿਛਲੇ ਮਹੀਨੇ ਐੱਚਡੀਐੱਫਸੀ ਦੇ ਡੇਟਾ ਸੈਂਟਰ ਦੇ ਕੰਮਕਾਜ ਪ੍ਰਭਾਵਿਤ ਹੋਣ ਤੋਂ ਬਾਅਦ ਕੇਂਦਰੀ ਬੈਂਕ ਨੇ ਇਹ ਆਦੇਸ਼ ਦਿੱਤਾ। ਇਸ ਦੌਰਾਨ ਅੱਜ ਐੱਚਡੀਐੱਫਸੀ ਬੈਂਕ ਨੇ ਦੱਸਿਆ ਕਿ ਬੀਤੀ 21 ਨਵੰਬਰ ਨੂੰ ਕੰਮ-ਕਾਜ ਪ੍ਰਭਾਵਿਤ ਹੋਣ ਦਾ ਕਾਰਨ ਇਸ ਦੇ ਪ੍ਰਾਇਮਰੀ ਡਾਟਾ ਸੈਂਟਰ ’ਚ ਬਿਜਲੀ ਬੰਦ ਹੋ ਜਾਣਾ ਸੀ।
-ਪੀਟੀਆਈ