ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਤੇ 29 ਜੁਲਾਈ ਨੂੰ ਗੁਜਰਾਤ ਅਤੇ ਤਮਿਲਨਾਡੂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਵੀਰਵਾਰ ਨੂੰ ਗੁਜਰਾਤ ਦੇ ਸਾਬਰਕਾਂਠਾ ਵਿੱਚ ਸਾਬਰ ਡੇਅਰੀ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਉਹ ਚੇਨੱਈ ਜਾਣਗੇ ਜਿਥੇ ਉਹ 44ਵੀਂ ਸ਼ਤਰੰਜ ਓਲੰਪਿਆਡ ਦਾ ਉਦਘਾਟਨ ਕਰਨਗੇ। ਸ਼ੁੱਕਰਵਾਰ ਨੂੰ ਉਹ ਅੰੰਨਾ ਯੂਨੀਵਰਸਿਟੀ ਦੇ 42ਵੇਂ ਡਿਗਰੀ ਵੰਡੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਗਾਂਧੀਨਗਰ ਆਉਣਗੇ ਜਿਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। -ਪੀਟੀਆਈ