ਅਗਰਤਲਾ, 10 ਅਕਤਬੂਰ
ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਨੂੰ ਦੋ ਰੋਜ਼ਾ ਤ੍ਰਿਪੁਰਾ ਦੌਰੇ ’ਤੇ ਜਾਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਰਾਸ਼ਟਰਪਤੀ ਬਣਨ ਮਗਰੋਂ ਮੁਰਮੂ ਦਾ ਇਹ ਸੂਬੇ ਦਾ ਪਹਿਲਾ ਦੌਰਾ ਹੋਵੇਗਾ। ਇਸ ਦੌਰਾਨ ਉਹ ਗੁਹਾਟੀ-ਕੋਲਕਾਤਾ ਐਕਸਪ੍ਰੈਸ ਨੂੰ ਅਗਰਤਲਾ ਤੱਕ ਅਤੇ ਨਵੀਂ ਵਿਸਟਾਡੋਮ ਬੋਗੀ ਨਾਲ ਅਗਰਤਲਾ-ਜਿਰੀਬਾਮ-ਅਗਰਤਲਾ ਜਨ ਸ਼ਤਾਬਦੀ ਨੂੰ ਖੋਂਗਸਾਗ (ਮਨੀਪੁਰ) ਤੱਕ ਹਰੀ ਝੰਡੀ ਦੇਣਗੇ। -ਪੀਟੀਆਈ