ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਡਿਵੈੱਲਪਮੈਂਟ ਪ੍ਰੋਗਰਾਮ-ਭਾਰਤ ਨੇ ਅੱਜ ਕੰਟੈਂਟ ਨਿਰਮਾਤਾ ਅਤੇ ਅਦਾਕਾਰਾ ਪ੍ਰਾਜਕਤਾ ਕੋਲੀ ਨਾਲ ਆਪਣੀ ਭਾਈਵਾਲੀ ਦਾ ਐਲਾਨ ਕਰਦਿਆਂ ਉਸ ਨੂੰ ਯੂਐੱਨਡੀਪੀ ਇੰਡੀਆ ਦੀ ਪਹਿਲੀ ਯੂਥ ਕਲਾਈਮੇਟ ਚੈਂਪੀਅਨ ਬਣਾਇਆ ਹੈ। ਯੂਐੱਨਡੀਪੀ ਨੇ ਜਲਵਾਯੂ ਸਰਗਰਮੀ ’ਚ ਨੌਜਵਾਨਾਂ ’ਤੇ ਵੱਧ ਤੋਂ ਵੱਧ ਸ਼ਮੂਲੀਅਤ ਦੇ ਲੰਮੇ ਸਮੇਂ ਦੇ ਨਜ਼ਰੀਏ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨ ਆਦਰਸ਼ ਪ੍ਰਾਜਕਤਾ ਕੋਲੀ ਇਸ ਟਾਈਟਲ ਲਈ ਸਰਬੋਤਮ ਉਮੀਦਵਾਰ ਹੈ। ਉਸ ਨੇ ਵੱਖ-ਵੱਖ ਆਲਮੀ ਮੁਹਿੰਮਾਂ ਰਾਹੀਂ ਮਾਨਿਸਕ ਸਿਹਤ, ਮਹਿਲਾ ਅਧਿਕਾਰ ਅਤੇ ਲੜਕੀਆਂ ਦੀ ਸਿੱਖਿਆ ਲਈ ਭਰਪੂਰ ਯੋਗਦਾਨ ਦਿੱਤਾ ਹੈ। -ਪੀਟੀਆਈ