ਪੱਤਰ ਪ੍ਰੇਰਕ
ਧਾਰੀਵਾਲ, 27 ਅਪਰੈਲ
ਥਾਣਾ ਧਾਰੀਵਾਲ ਦੀ ਪੁਲੀਸ ਨੇ ਮੋਟਰਸਾਈਕਲ ਰਿਕਸ਼ਾ ਰੇਹੜੀ ’ਤੇ ਥੈਲਿਆਂ ਵਿੱਚ ਪਾਈ 138 ਲਿਟਰ ਨਾਜਾਇਜ਼ ਸ਼ਰਾਬ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਥਾਣਾ ਧਾਰੀਵਾਲ ਦੇ ਸਹਾਇਕ ਸਬ-ਇੰਸਪੈਕਟਰ ਹਰਭਜਨ ਚੰਦ ਨੇ ਪੁਲੀਸ ਨੇ ਖ਼ਾਸ ਇਤਲਾਹ ’ਤੇ ਬਾਈਪਾਸ ਖੁੰਡਾ ਪੁੱਲ ਹੇਠ ਨਾਕੇ ਦੌਰਾਨ ਮੋਟਰਸਾਈਕਲ ਰਿਕਸ਼ਾ ਰੇਹੜੀ ’ਤੇ ਨਾਜਾਇਜ਼ ਸ਼ਰਾਬ ਲਿਜਾ ਰਹੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਤੇ ਸਾਜਨ ਮਸੀਹ ਵਜੋਂ ਹੋਈ। ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਹ ਸ਼ਰਾਬ ਬਲਜੀਤ ਸਿੰਘ ਨੇ ਸਪਲਾਈ ਕਰਨ ਲਈ ਭੇਜਿਆ ਹੈ। ਮੁਲਜ਼ਮ ਬਲਜੀਤ ਸਿੰਘ ਹਾਲੇ ਫ਼ਰਾਰ ਹੈ।