ਨਵੀਂ ਦਿੱਲੀ, 3 ਜੂਨ
ਕੇਰਲ ਨੇ ਨੀਤੀ ਆਯੋਗ ਦੇ ਐੱਸਡੀਜੀ ਇੰਡੀਆ ਇੰਡੈਕਸ 2020-21 ਵਿਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂ ਕਿ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਖ਼ਰਾਬ ਰਿਹਾ। ਸਥਿਰ ਵਿਕਾਸ ਟੀਚਿਆਂ ਲਈ ਸੂਚਕਾਂਕ (ਐੱਸਡੀਜੀ) ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਮਾਪਦੰਡਾਂ ‘ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਦਾ ਹੈ। ਰਿਪੋਰਟ ਅਨੁਸਾਰ ਕੇਰਲ ਨੇ 75 ਅੰਕਾਂ ਦੇ ਨਾਲ ਸਿਖਰਲੇ ਰਾਜ ਦਾ ਰੁਤਬਾ ਹਾਸਲ ਕੀਤਾ, ਜਦੋਂਕਿ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ 74 ਅੰਕਾਂ ਦੇ ਨਾਲ ਦੂਜੇ ਸਥਾਨ ‘ਤੇ ਹਨ। ਇਸ ਸਾਲ ਦੇ ਭਾਰਤ ਸੂਚਕਾਂਕ ਵਿੱਚ ਬਿਹਾਰ, ਝਾਰਖੰਡ ਅਤੇ ਅਸਾਮ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਰਾਜ ਹਨ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇੰਡੀਆ ਐੱਸਡੀਜੀ ਇੰਡੈਕਸ ਦਾ ਨਤੀਜਾ ਜਾਰੀ ਕੀਤਾ। ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਚੰਡੀਗੜ੍ਹ ਨੇ 79 ਦੇ ਅੰਕ ਨਾਲ ਸਭ ਤੋਂ ਉਪਰ ਹੈ। ਦਿੱਲੀ ਦਾ ਨੰਬਰ 68 ਅੰਕਾਂ ਨਾਲ ਦੂਜਾ ਹੈ। ਮਿਜ਼ੋਰਮ, ਹਰਿਆਣਾ ਅਤੇ ਉਤਰਾਖੰਡ ਵਿਚ ਸਾਲ 2020-21 ਵਿਚ ਸਭ ਤੋਂ ਵੱਧ ਵਿਕਾਸ ਦਰਜ ਕੀਤਾ ਗਿਆ। ਉਤਰਾਖੰਡ, ਗੁਜਰਾਤ, ਮਹਾਰਾਸ਼ਟਰ, ਮਿਜ਼ੋਰਮ, ਪੰਜਾਬ, ਹਰਿਆਣਾ, ਤ੍ਰਿਪੁਰ, ਦਿੱਲੀ, ਜੰਮੂਕਸ਼ਮੀਰ ਦੇ 65 ਅੰਕਾਂ ਤੋਂ ਵੱਧ ਹਨ।