ਕਠੂਆ/ਜੰਮੂ: ਜੰਮੂ ਤੇ ਕਸ਼ਮੀਰ ਪੁਲੀਸ ਨੇ ਅੱਜ ਕਠੂਆ ਜ਼ਿਲ੍ਹੇ ਵਿੱਚੋਂ ਅਫ਼ਗਾਨਿਸਤਾਨ ਦੇ 17 ਵਰ੍ਹਿਆਂ ਦੇ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਦਾਖ਼ਲਾ ਪੁਆਇੰਟ ਲਖਨਪੁਰ ਦੇ ਕੋਵਿਡ ਜਾਂਚ ਕੇਂਦਰ ਨੇੜਿਓਂ ਅਬਦੁਲ ਰਹਿਮਾਨ ਪੁੱਤਰ ਅਬਦੁਲ ਰਾਸ਼ਿਦ ਅਹਿਮਦ ਨੂੰ ਕਾਬੂ ਕੀਤਾ ਗਿਆ। -ਪੀਟੀਆਈ