ਮੁੰਬਈ, 1 ਅਪਰੈਲ
ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਅਤੇ ਭਣੋਈਏ ਖ਼ਿਲਾਫ਼ ਜਾਰੀ ਵਾਰੰਟ ’ਤੇ ਇਥੋਂ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਵੀਰਵਾਰ ਨੂੰ ਅਗਲੇ ਹੁਕਮਾਂ ਤਕ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ। ਨੀਰਵ ਦੀ ਭੈਣ ਪੂਰਵੀ ਅਤੇ ਉਸ ਦੇ ਪਤੀ ਮਯੰਕ ਮਹਿਤਾ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਸਰਕਾਰੀ ਗਵਾਹ ਬਣ ਗਏ ਹਨ। ਇਸ ਮਾਮਲੇ ਵਿੱਚ ਨੀਰਵ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਮੁੱਖ ਮੁਲਜ਼ਮ ਹਨ। -ਏਜੰਸੀ