ਨਵੀਂ ਦਿੱਲੀ: ਅਮਰੀਕਾ ਦੀ ਮੁੱਖ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਕੋਵਿਡ-19 ਵੈਕਸੀਨ ਦੀ ਭਾਰਤ ਵਿੱਚ ਹੰਗਾਮੀ ਹਾਲਾਤ ’ਚ ਵਰਤੋਂ ਲਈ ਦਾਖ਼ਲ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਫਾਈਜ਼ਰ ਵੱਲੋਂ ਇਹ ਫ਼ੈਸਲਾ ਭਾਰਤ ਦੀ ਕੇਂਦਰੀ ਦਵਾ ਮਾਨਕ ਕੰਟਰੋਲ ਸੰਸਥਾ ਵੱਲੋਂ ਹੋਰ ਡੇਟਾ ਮੰਗੇ ਜਾਣ ਮਗਰੋਂ ਕੀਤਾ ਗਿਆ। ਫਾਈਜ਼ਰ ਪਹਿਲੀ ਫਾਰਮਾਸਿਊਟੀਕਲ ਕੰਪਨੀ ਸੀ, ਜਿਸ ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਐਮਰਜੈਂਸੀ ਵਰਤੋਂ ਅਧਿਕਾਰ (ਈਯੂਏ) ਲਈ ਪ੍ਰਵਾਨਗੀ ਮੰਗੀ ਸੀ। –ਟਨਸ