ਪੀਐੱਫਆਈ: ਕੇਂਦਰੀ ਏਜੰਸੀਆਂ ਵੱਲੋਂ 15 ਰਾਜਾਂ ’ਚ ਛਾਪੇ : The Tribune India

ਪੀਐੱਫਆਈ: ਕੇਂਦਰੀ ਏਜੰਸੀਆਂ ਵੱਲੋਂ 15 ਰਾਜਾਂ ’ਚ ਛਾਪੇ

ਪੀਐੱਫਆਈ: ਕੇਂਦਰੀ ਏਜੰਸੀਆਂ ਵੱਲੋਂ 15 ਰਾਜਾਂ ’ਚ ਛਾਪੇ

ਪੀਐਫਆਈ ਦੇ ਸਾਬਕਾ ਚੇਅਰਮੈਨ ਈ ਅਬੂਬਕਰ ਨੂੰ ਪਟਿਆਲਾ ਕੋਰਟ ਵਿੱਚ ਪੇਸ਼ ਕਰਨ ਲਈ ਲਿਜਾਂਦੀ ਹੋਈ ਐਨਆਈਏ ਦੀ ਟੀਮ। -ਫੋਟੋ: ਪੀਟੀਆਈ

ਨਵੀਂ ਦਿੱਲੀ, 22 ਸਤੰਬਰ

ਐੱਨਆਈਏ, ਈਡੀ ਤੇ ਸੂਬਾਈ ਪੁਲੀਸ ’ਤੇ ਆਧਾਰਿਤ ਸਾਂਝੀਆਂ ਟੀਮਾਂ ਨੇ ਅੱਜ 15 ਰਾਜਾਂ ’ਚ ਕਈ ਥਾਵਾਂ ’ਤੇ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਜਥੇਬੰਦੀ ਦੇ 106 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਰਾਜਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ (5 ਥਾਵਾਂ ’ਤੇ), ਅਸਾਮ (9), ਦਿੱਲੀ (3), ਕਰਨਾਟਕ (20), ਕੇਰਲਾ (22), ਮੱਧ ਪ੍ਰਦੇਸ਼ (4), ਮਹਾਰਾਸ਼ਟਰ (20), ਪੁੱਡੂਚੇਰੀ (3), ਰਾਜਸਥਾਨ (2), ਤਾਮਿਲ ਨਾਡੂ (10) ਅਤੇ ਉੱਤਰ ਪ੍ਰਦੇਸ਼ (8) ’ਚ ਛਾਪੇ ਮਾਰੇ ਹਨ। ਇਹ ਮੁਹਿੰਮ ਦੇਰ ਰਾਤ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚੱਲੀ। ਇਸ ਮੁਹਿੰਮ ’ਚ ਸੂਬਾਈ ਪੁਲੀਸ ਦੇ 1500 ਮੁਲਾਜ਼ਮਾਂ ਤੋਂ ਇਲਾਵਾ, ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਅਤੇ ਐੱਨਆਈਏ ਤੇ ਈਡੀ ਦੇ ਅਫਸਰ ਸ਼ਾਮਲ ਸਨ। ਇਨ੍ਹਾਂ ਛਾਪਿਆਂ ਦੌਰਾਨ ਜਾਂਚ ਟੀਮਾਂ ਨੇ ਸੌ ਤੋਂ ਵੱਧ ਮੋਬਾਈਲ ਫੋਨ, ਲੈਪਟਾਪ ਤੇ ਹੋਰ ਸਮੱਗਰੀ ਤੋਂ ਇਲਾਵਾ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਹਨ। ਕੇਂਦਰੀ ਟੀਮਾਂ ਵੱਲੋਂ ਇਹ ਛਾਪੇ ‘ਅਤਿਵਾਦੀ ਫੰਡਿੰਗ’ ਦੇ ਸਬੰਧ ’ਚ ਮਾਰੇ ਗਏ ਹਨ। ਪੀਐੱਫਆਈ ਦੇ ਰਿਹਾਇਸ਼ੀ ਤੇ ਦਫਤਰੀ ਟਿਕਾਣਿਆਂ ’ਤੇ ਕਾਰਵਾਈ ਕੀਤੀ ਗਈ ਹੈ। -ਆਈਏਐੱਨਐੱਸ

ਸ਼ਾਹ ਵੱਲੋਂ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ’ਚ ਪੀਐੱਫਆਈ ਨਾਲ ਸਬੰਧਤ ਟਿਕਾਣਿਆਂ ’ਤੇ ਮਾਰੇ ਜਾ ਰਹੇ ਛਾਪਿਆਂ ਤੇ ਸ਼ੱਕੀ ਅਤਿਵਾਦੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ’ਤੇ ਚਰਚਾ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਕੌਮੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਸਮੇਤ ਕਈ ਹੋਰ ਅਧਿਕਾਰੀ ਵੀ ਇਸ ਮੀਟਿੰਗ ’ਚ ਸ਼ਾਮਲ ਸਨ। ਇੱਕ ਅਧਿਕਾਰੀ ਅਨੁਸਾਰ ਸ਼ਾਹ ਨੇ ਮੀਟਿੰਗ ਦੌਰਾਨ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਜਾਇਜ਼ਾ ਲਿਆ ਹੈ। -ਪੀਟੀਆਈ

ਪੀਐੱਫਆਈ ਵੱਲੋਂ ਅੱਜ ਹੜਤਾਲ ਦਾ ਸੱਦਾ

ਮਦੁਰਾਇ ਵਿੱਚ ਵੀਰਵਾਰ ਨੂੰ ਪੀਐੱਫਆਈ ਦੇ ਇਕ ਕਾਰਕੁਨ ਦੇ ਘਰ ਛਾਪਾ ਮਾਰਨ ਦੌਰਾਨ ਕੌਮੀ ਜਾਂਚ ਏਜੰਸੀ ਤੇ ਪੁਲੀਸ ਦੇ ਅਧਿਕਾਰੀ। -ਫੋਟੋ: ਪੀਟੀਆਈ

ਤਿਰੂਵਨੰਤਪੁਰਮ: ਪੀਐੱਫਆਈ ਦੇ ਵਰਕਰਾਂ ਨੇ ਐੱਨਆਈਏ ਦੇ ਅਗਵਾਈ ਹੇਠ ਕਈ ਏਜੰਸੀਆਂ ਵੱਲੋਂ ਮਾਰੇ ਗਏ ਛਾਪਿਆਂ ਖ਼ਿਲਾਫ਼ ਅੱਜ ਕੇਰਲ ’ਚ ਰੋਸ ਮੁਜ਼ਾਹਰੇ ਕਰਦਿਆਂ ਭਲਕੇ 23 ਸਤੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ। ਪੀਐੱਫਆਈ ਦੇ ਸੂਬਾਈ ਜਨਰਲ ਸਕੱਤਰ ਏ ਅਬਦੁਲ ਸਥਾਰ ਨੇ ਕਿਹਾ, ‘ਆਰਐੱਸਐੱਸ ਦੇ ਕੰਟਰੋਲ ਹੇਠਲੀ ਫਾਸ਼ੀਵਾਦੀ ਸਕਰਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਖ਼ਿਲਾਫ਼ ਰਾਜ ’ਚ 23 ਸਤੰਬਰ ਨੂੰ ਹੜਤਾਲ ਕੀਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਇਹ ਹੜਤਾਲ ਸਵੇਰੇ ਛੇ ਤੋਂ ਸ਼ਾਮ ਪੰਜ ਵਜੇ ਤੱਕ ਹੋਵੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...