ਨਾਲੰਦਾ/ਲਖੀਸਰਾਏ, 24 ਅਕਤੂਬਰ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਾਂਗਰਸ-ਆਰਜੇਡੀ-ਸੀਪੀਆਈ (ਐੱਮਐੱਲ) ਦੇ ਗੱਠਜੋੜ ਨੂੰ ਵਿਕਾਸ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਮਹਾਗੱਠਜੋੜ ਦੀ ਅਗਵਾਈ ਕਰਨ ਵਾਲੇ ਰਾਸ਼ਟਰੀ ਜਨਤਾ ਦਲ ਦੇ ਸੁਭਾਅ ’ਚ ਹੀ ਅਰਾਜਕਤਾ ਹੈ ਅਤੇ ਇਨ੍ਹਾਂ ਨੇ ਪਿਛਲੀਆਂ ਗਲਤੀਆਂ ਲਈ ਜਨਤਾ ਤੋਂ ਹੁਣ ਤੱਕ ਮੁਆਫ਼ੀ ਨਹੀਂ ਮੰਗੀ। ਉਹ ਨਾਲੰਦਾ ਤੇ ਲਖੀਸਰਾਏ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਇਹ ਰੁਜ਼ਗਾਰ ਦੀ ਗੱਲ ਕਰਦੇ ਹਨ। ਇਨ੍ਹਾਂ ਅਗਵਾ ਕਰਨ ਦਾ ਕਾਰੋਬਾਰ ਚਲਾ ਰੱਖਿਆ ਹੈ। ਜਿਨ੍ਹਾਂ ਨੇ ਅਗਵਾ ਦਾ ਕਾਰੋਬਾਰ ਚਲਾਇਆ ਹੋਵੇ ਉਹ ਕੀ ਰੁਜ਼ਗਾਰ ਦੇਣਗੇ।’ ਉਨ੍ਹਾਂ ਕਿਹਾ ਕਿ ਆਰਜੇਡੀ ਨੇ ਦੇਸ਼ ਨੂੰ ਵੰਡਣ ਦੀ ਗੱਲ ਕਰਨ ਵਾਲੀ ਸੀਪੀਆਈ (ਐੱਮਐੱਲ) ਨਾਲ ਵੀ ਹੱਥ ਮਿਲਾ ਲਿਆ ਹੈ। -ਪੀਟੀਆਈ