ਪਣਜੀ, 27 ਜੂਨ
ਗੋਆ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਤੋਂ ਜਾਣੂ ਅਤੇ ਇੱਕ-ਦੂਜੇ ਨਾਲ ਜਾਣ-ਪਛਾਣ ਕਰਵਾਉਣ ਲਈ ਅੱਜ ਕਰਵਾਏ ਗਏ ਪ੍ਰੋਗਰਾਮ ਦਾ ਵਿਰੋਧੀ ਧਿਰਾਂ ਦੇ 15 ਵਿਧਾਇਕਾਂ ਨੇ ਬਾਈਕਾਟ ਕੀਤਾ। ਬਾਈਕਾਟ ਕਰਨ ਵਾਲੇ ਵਿਧਾਇਕਾਂ ਵਿੱਚ ਕਾਂਗਰਸ, ‘ਆਪ’, ਗੋਆ ਫਾਰਵਰਡ ਪਾਰਟੀ ਤੇ ਰੈਵੋਲੂਸ਼ਨਰੀ ਗੋਅਨਜ਼ ਦੇ ਮੈਂਬਰ ਸ਼ਾਮਲ ਹਨ। ਇਹ ਪ੍ਰੋਗਰਾਮ ਪੁਣੇ ਦੇ ਰਹਿਣ ਵਾਲੇ ਰਾਮਭਾਊ ਮਹਾਲਗੀ ਪ੍ਰਬੋਧਿਨੀ ਨੇ ਇੱਥੇ ਇੱਕ ਹੋਟਲ ਵਿੱਚ ਕਰਵਾਇਆ ਸੀ। ਵਿਰੋਧੀ ਧਿਰ ਦੇ ਨੇਤਾ ਮਾਈਕਲ ਲੋਬੋ ਨੇ ਕਿਹਾ, ‘‘ਗੋਆ ਵਿੱਚ ਸਾਡੀ ਵਿਧਾਨ ਸਭਾ ਵਿੱਚ ਸ਼ਾਨਦਾਰ ਭਵਨ ਹੈ। ਇਸ ਦੇ ਬਾਵਜੂਦ ਹੋਟਲ ਵਿੱਚ ਪ੍ਰੋਗਰਾਮ ਕਰਵਾਉਣਾ ਸਹੀ ਨਹੀਂ।’’ -ਪੀਟੀਆਈ