ਨਵੀਂ ਦਿੱਲੀ, 30 ਨਵੰਬਰ
ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਰਾਜ਼ਗੀ ਕਾਰਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਅੱਜ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਤੇ ਬਾਅਦ ਦੁਪਹਿਰ ਸਦਨ ਮੁੜ ਜੁੜਿਆ ਪਰ ਹਾਲਾਤ ਪਹਿਲਾਂ ਵਾਲੇ ਰਹਿਣ ਕਰਨ ਕਾਰਵਾਈ ਬਾਅਦ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਮੁੜ ਜੁੜਿਆ ਪਰ ਸਵਾ ਤਿੰਨ ਵਜੇ ਤੱਕ ਕਾਰਵਾਈ ਮੁੜ ਉਠਅ ਦਿੱਤੀ ਗਈ। ਸਥਿਤੀ ਨਾ ਸੁਧਰਨ ’ਤੇ ਸਦਨ ਨੂੰ ਬਾਕੀ ਦੇ ਦਿਨ ਲਈ ਉਠਾਅ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰ ਬਗ਼ੈਰ ਚਰਚਾ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪਾਸ ਕਰਨ ਤੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਦਾ ਮੁੱਦਾ ਚੁੱਕ ਰਹੇ ਸਨ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਓਮ ਬਿਰਲਾ ਨੇ ਹਾਲ ਹੀ ‘ਚ ਹੋਈਆਂ ਉਪ ਚੋਣਾਂ ‘ਚ ਦਾਦਰਾ ਨਗਰ ਹਵੇਲੀ ਅਤੇ ਦਮਨ ਦੀਵ ਤੋਂ ਚੁਣੀ ਮੈਂਬਰ ਕਲਾਬੇਨ ਡੇਲਕਰ ਨੂੰ ਸਦਨ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਪੀਕਰਨ ਨੇ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਵਿਰੋਧੀ ਧਿਰਾਂ ਨੇ ਆਪਣੀ ਗੱਲ ਕਹਿਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ।