ਨਵੀਂ ਦਿੱਲੀ, 28 ਜੂਨ
ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਬਾਰੇ ਆਨਲਾਈਨ ਪ੍ਰਕਿਰਿਆ ਜਾਰੀ ਹੈ ਤੇ ਇਸ ਮੰਤਵ ਲਈ ਆਖਰੀ ਤਰੀਕ 15 ਸਤੰਬਰ ਨਿਰਧਾਰਤ ਕੀਤੀ ਗਈ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਆਨਲਾਈਨ ਭੇਜਣ। ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮ ਸ੍ਰੀ ਦੇਸ਼ ਦੇ ਸਿਖਰਲੇ ਸਿਵਲ ਐਵਾਰਡ ਹਨ। ਇਨ੍ਹਾਂ ਪੁਰਸਕਾਰਾਂ ਬਾਰੇ ਐਲਾਨ ਹਰ ਵਰ੍ਹੇ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਨਾਲ ਸਬੰਧਤ ਪੂਰੇ ਵੇਰਵੇ ਕੌਮੀ ਪੁਰਸਕਾਰ ਪੋਰਟਲ ਦੇ ਨਿਰਧਾਰਤ ਫਾਰਮ ‘ਤੇ ਨਸ਼ਰ ਕੀਤੇ ਜਾਣ ਤੇ ਉਪਲਬਧੀਆਂ ਦੇ ਵੇਰਵੇ ਅੱਠ ਸੌ ਅੱਖਰਾਂ ਤੋਂ ਵੱਧ ਨਾ ਹੋਣ। ਇਸ ਸਬੰਧੀ ਵਿੱਚ ਹੋਰ ਵੇਰਵੇ ਗ੍ਰਹਿ ਮੰਤਰਾਲੇ ਦੇ ਵੈੱਬਸਾਈਟ ‘ਤੇ ਵੀ ਦੇਖੇ ਜਾ ਸਕਦੇ ਹਨ। -ਪੀਟੀਆਈ