ਨਵੀਂ ਦਿੱਲੀ, 31 ਅਗਸਤਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਦੀ ਆਲੋਚਨਾ ਕੀਤੀ ਹੈ| ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ ਤੇ ਅਜਿਹਾ ਅਪਮਾਨ ਉਹ ਹੀ ਕਰ ਸਕਦਾ ਹੈ, ਜੋ ਸ਼ਹਾਦਤ ਦਾ ਅਰਥ ਤੇ ਮਹਾਨਤਾ ਨੂੰ ਨਹੀਂ ਜਾਣਦਾ| ਰਾਹੁਲ ਨੇ ਟਵੀਟ ਵਿੱਚ ਕਿਹਾ,‘ ਮੈਂ ਸ਼ਹੀਦ ਦਾ ਪੁੱਤ ਹਾਂ ਅਤੇ ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ| ਸਰਕਾਰ ਇਤਿਹਾਸ ਨਾਲ ਛੇੜਛਾੜ ਕਰ ਰਹੀ ਹੈ।’