ਲੰਡਨ, 7 ਜਨਵਰੀ
ਓਮੀਕਰੋਨ ਦਾ ਘੱਟ ਘਾਤਕ ਹੋਣ ਹੁਣ ਲਈ ਚੰਗੀ ਖ਼ਬਰ ਹੈ ਪਰ ਇਹ ਇਕ ‘ਵਿਕਾਸਵਾਦੀ ਗਲਤੀ’ ਦਾ ਨਤੀਜਾ ਹੈ ਕਿਉਂਕਿ ਕੋਵਿਡ-19 ਬਹੁਤ ਪ੍ਰਭਾਵੀ ਤਰੀਕੇ ਨਾਲ ਫੈਲ ਰਿਹਾ ਹੈ ਅਤੇ ਇਸ ਦੇ ਹਲਕੇ ਹੋਣ ਦੀ ਕੋਈ ਵਜ੍ਹਾ ਨਹੀਂ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਅਗਲਾ ਸਰੂਪ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਹੋ ਸਕਦਾ ਹੈ।’’ ਕੈਂਬਰਿਜ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਇਕ ਵਿਗਿਆਨੀ ਨੇ ਇਸ ਸਬੰਧ ਵਿਚ ਚੌਕਸ ਕੀਤਾ ਹੈ। ਕੈਂਬਰਿਜ ਇੰਸਟੀਚਿਊਟ ਫਾਰ ਥੈਰਾਪਿਊਟਿਕ ਇਮਿਊਨੋਲੋਜੀ ਐਂਡ ਇਨਫੈਕਸ਼ੀਅਸ ਡਿਜ਼ਿਜ਼ ਵਿਚ ਕਲੀਨਿਕਲ ਮਾਈਕਰੋਬਾਇਓਲੋਜੀ ਦੇ ਪ੍ਰੋਫੈਸਰ ਰਵਿੰਦਰ ਗੁਪਤਾ ਨੇ ਉਕਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਓਮੀਕਰੋਨ ਸਰੂਪ ’ਤੇ ਇਕ ਅਧਿਐਨ ਕੀਤਾ ਹੈ। -ਪੀਟੀਆਈ