
ਗਾਜ਼ੀਆਬਾਦ (ਯੂਪੀ), 4 ਫਰਵਰੀ
ਨਾਬਾਲਗਾਂ ਵੱਲੋਂ ਮੋਟਰਸਾਈਕਲ ਚਲਾਉਣ ਦੇ ਦੋਸ਼ ਹੇਠ ਇਨ੍ਹਾਂ 22 ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਸਥਾਨਕ ਪੁਲੀਸ ਵੱਲੋਂ ਕੇਸ ਦਰਜ ਕੀਤੇ ਗਏ ਹਨ। ਇਹ ਕੇਸ ਮੋਟਰ ਵਹੀਕਲ ਐਕਟ ਤੇ ਇੰਡੀਅਨ ਪੀਨਲ ਕੋਡ (ਆਈਪੀਸੀ) ਤਹਿਤ ਦਰਜ ਕੀਤੇ ਗਏ ਹਨ। ਐਡੀਸ਼ਨਲ ਡੀਸੀਪੀ (ਪੁਲੀਸ) ਰਾਮਾਨੰਦ ਕੁਸ਼ਵਾਹ ਨੇ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਹੋ ਰਹੇ ਵਾਧਿਆਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ