ਨਵੀਂ ਦਿੱਲੀ, 6 ਜਨਵਰੀ
ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਦੇ ਵਿਵਾਦ ਨੂੰ ਸੁਲਝਾਉਣ ਲਈ ਕੋਰ ਕਮਾਂਡਰ ਪੱਧਰ ਦੀ ਅਗਲੇ ਗੇੜ ਦੀ ਵਾਰਤਾ ਲਈ ਅਜੇ ਤੱਕ ਤਰੀਕ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ ਹੈ।
ਭਾਰਤ ਨੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨੂੰ 14ਵੇਂ ਗੇੜ ਦੀ ਫ਼ੌਜੀ ਪੱਧਰ ਦੀ ਗੱਲਬਾਤ ਲਈ ਦੋ ਤਜਵੀਜ਼ਾਂ ਭੇਜੀਆਂ ਸਨ ਪਰ ਚੀਨ ਨੇ ਅਜੇ ਤੱਕ ਇਸ ਦਾ ਜਵਾਬ ਨਹੀਂ ਦਿੱਤਾ ਹੈ। ਦੋਵੇਂ ਮੁਲਕਾਂ ਵਿਚਕਾਰ ਕੋਰ ਕਮਾਂਡਰ ਪੱਧਰ ਦੀ 13ਵੇਂ ਗੇੜ ਦੀ ਵਾਰਤਾ ਪਿਛਲੇ ਸਾਲ ਅਕਤੂਬਰ ’ਚ ਹੋਈ ਸੀ ਜਿਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੀ।
-ਪੀਟੀਆਈ