ਨਵੀਂ ਦਿੱਲੀ, 27 ਸਤੰਬਰ
ਕੌਮੀ ਜਾਂਚ ਏਜੰਸੀ ਨੇ ਦਹਿਸ਼ਤੀ ਕਾਰਵਾਈਆਂ ਕਰਨ ਸਬੰਧੀ ਅੱਜ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਦੇ ਟਿਕਾਣਿਆਂ ’ਤੇ ਦੂਜੀ ਵਾਰ ਛਾਪੇ ਮਾਰੇ। ਇਹ ਛਾਪੇ ਨੌਂ ਰਾਜਾਂ ਵਿਚ ਮਾਰੇ ਗਏ ਜਿਸ ਦੌਰਾਨ ਪੀਐਫਆਈ ਦੇ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਾਂਚ ਏਜੰਸੀ ਨੇ ਟੈਰਰ ਫੰਡਿੰਗ ਤੇ ਕੈਂਪ ਚਲਾਉਣ ਦੇ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ।