ਨਵੀਂ ਦਿੱਲੀ, 13 ਜੁਲਾਈ
ਨੀਟ ਦੀ ਪੋਸਟਗ੍ਰੈਜੂਏਟ ਪ੍ਰੀਖਿਆ 11 ਸਤੰਬਰ ਨੂੰ ਪੰਜਾਬੀ, ਮਲਿਆਲਮ ਸਣੇ 13 ਭਾਸ਼ਾਵਾਂ ਵਿੱਚ ਲਈ ਜਾਵੇਗੀ। ਪਹਿਲੀ ਵਾਰ ਹੈ ਜਦੋਂ ਨੀਟ ਪ੍ਰੀਖਿਆ 13 ਭਾਸ਼ਾਵਾਂ ਵਿੱਚ ਲਈ ਜਾਵੇਗੀ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕੀਤਾ, ‘‘ਅਸੀਂ ਨੀਟ ਪੋਸਟ-ਗ੍ਰੈਜੂਏਟ ਪ੍ਰੀਖਿਆ 11 ਸਤੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੈਡੀਕਲ ਉਮੀਦਵਾਰਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ।’’ ਮੈਡੀਕਲ ਤੇ ਡੈਂਟਲ ਕੋਰਸਾਂ ਵਿੱਚ ਦਾਖ਼ਲੇ ਲਈ ਨੀਟ ਦੀ ਅੰਡਰ-ਗਰੈਜੂਏਟ ਪ੍ਰੀਿਖਆ 12 ਸਤੰਬਰ ਨੂੰ ਲੈਣ ਸਬੰਧੀ ਐਲਾਨ ਲੰਘੇ ਦਿਨ ਹੀ ਕਰ ਦਿੱਤਾ ਗਿਆ ਸੀ। -ਪੀਟੀਆਈ