ਸ੍ਰੀਨਗਰ:
ਨੈਸ਼ਨਲ ਕਾਨਫਰੰਸ (ਐੱਨਸੀ) ਨੇ ਪਾਰਟੀ ਦੇ ਬਾਨੀ ਸ਼ੇਖ ਮੁਹੰਮਦ ਅਬਦੁੱਲਾ ਨੂੰ ਉਨ੍ਹਾਂ ਦੇ 115ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਨ੍ਹਾਂ ਨੂੰ ‘ਸ਼ੇਰ-ਏ-ਕਸ਼ਮੀਰ’ ਵਜੋਂ ਵੀ ਜਾਣਿਆ ਜਾਂਦਾ ਹੈ। ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਨੇ ਡੱਲ ਲੇਕ ਦੇ ਕੰਢੇ ’ਤੇ ਸਥਿਤ ਨਸਮੀ ਬਾਗ਼ ਵਿਖੇ ਸ਼ੇਖ ਅਬਦੁੱਲਾ ਦੀ ਸਮਾਧੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
-ਪੀਟੀਆਈ