ਨਵੀਂ ਦਿੱਲੀ, 2 ਅਕਤੂਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਾਮਲੇ ’ਚ ਪੁੱਛ-ਪੜਤਾਲ ਲਈ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੂੰ ਮੁੜ ਤਲਬ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਸ਼ਿਵਕੁਮਾਰ ਨੂੰ 7 ਅਕਤੂਬਰ ਨੂੰ ਦਿੱਲੀ ’ਚ ਪੇਸ਼ ਹੋਣ ਲਈ ਆਖਿਆ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਨੂੰ ਈਡੀ ਨੇ ਪਹਿਲਾਂ 19 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ’ਚ ਦਿੱਲੀ ਤਲਬ ਕੀਤਾ ਸੀ। ਤਾਜ਼ਾ ਸੰਮਨ ਉਸ ਸਮੇਂ ਜਾਰੀ ਹੋਏ ਹਨ ਜਦੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਜੋ ਸ਼ੁੱਕਰਵਾਰ ਨੂੰ ਕਰਨਾਟਕ ’ਚ ਦਾਖ਼ਲ ਹੋ ਗਈ ਹੈ। ਸ਼ਿਵਕੁਮਾਰ ਕਰਨਾਟਕ ’ਚ ਯਾਤਰਾ ਦਾ ਮੁੱਖ ਪ੍ਰਬੰਧਕ ਹੈ। -ਪੀਟੀਆਈ