ਅਲੀਗੜ੍ਹ, 10 ਜਨਵਰੀ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਦੇ ਇੱਕ ਵਿਦਿਆਰਥੀ ਨੂੰ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਯੂਨੀਵਰਸਿਟੀ ਦਾ ਬੀ.ਏ. ਦੂਜੇ ਸਾਲ ਦਾ ਵਿਦਿਆਰਥੀ ਆਤਿਫ਼ ਬੀਤੀ ਦੇਰ ਰਾਤ ਆਪਣੇ ਦੋਸਤ ਜ਼ਾਇਦ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਆਤਿਫ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜ਼ਾਇਦ ਸਕੂਟਰੀ ਭਜਾ ਕੇ ਲੈ ਗਿਆ। ਮਗਰੋਂ ਏਐੱਮਯੂ ਦੇ ਵਿਦਿਆਰਥੀਆਂ ਨੇ ਘਟਨਾ ’ਤੇ ਰੋਸ ਪ੍ਰਗਟ ਕੀਤਾ। ਸਥਾਨਕ ਪੁਲੀਸ ਅਧਿਕਾਰੀ ਅਨਿਲ ਸਮਾਨੀਆ ਨੇ ਦੱਸਿਆ ਕਿ ਆਤਿਫ਼ ਜਮਾਲਪੁਰ ਖੇਤਰ ਵਿੱਚ ਸ਼ਾਹਬਾਜ਼ ਨਾਂ ਦੇ ਵਿਅਕਤੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਮੁਲਜ਼ਮ ਸੀ ਤੇ ਜ਼ਮਾਨਤ ’ਤੇ ਆਇਆ ਹੋਇਆ ਸੀ।
-ਪੀਟੀਆਈ