ਲਖਨਊ: ਮਰਹੂਮ ‘ਸਪਾ’ ਆਗੂ ਮੁਲਾਇਮ ਸਿੰਘ ਯਾਦਵ ਦਾ ਪਰਿਵਾਰ ਆਉਣ ਵਾਲੇ ਦਿਨਾਂ ਵਿਚ ਦੇਹਾਂਤ ਤੋਂ ਬਾਅਦ ਦੀਆਂ ਰਸਮਾਂ ਮੁਕੰਮਲ ਕਰਨ ਲਈ ‘ਸ਼ਾਂਤੀ ਹਵਨ’ ਰੱਖੇਗਾ। ਪਾਰਟੀ ਨੇ ਪੂਰੇ ਰਾਜ ’ਚ 21 ਅਕਤੂਬਰ ਨੂੰ ‘ਸ਼ਰਧਾਂਜਲੀ ਸਭਾਵਾਂ’ ਕਰਨ ਦਾ ਫ਼ੈਸਲਾ ਕੀਤਾ ਹੈ। ਯਾਦਵ ਪਰਿਵਾਰ ਦੇ ਮੈਂਬਰ ਮੁਤਾਬਕ ‘ਤੇਰ੍ਹਵੀਂ’ ਦੀ ਥਾਂ ਪਰਿਵਾਰ ਦੀ ਰਵਾਇਤ ਮੁਤਾਬਕ ਸੈਫਈ ਵਿਚ ‘ਸ਼ਾਂਤੀ ਹਵਨ’ ਕੀਤਾ ਜਾਵੇਗਾ। ਹਵਨ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਲਿਜਾਇਆ ਜਾਵੇਗਾ। ਇਸ ਮੌਕੇ ਸਾਰਾ ਪਰਿਵਾਰ ਹਰਿਦੁਆਰ ਜਾਵੇਗਾ ਤੇ ਉਦੋਂ ਤੱਕ ਪਰਿਵਾਰਕ ਮੈਂਬਰ ਸੈਫਈ ਵਿਚ ਹੀ ਰਹਿਣਗੇ। -ਆਈਏਐੱਨਐੱਸ