ਉੱਤਰ ਪ੍ਰਦੇਸ਼, 30 ਜੂਨ
ਉੱਤਰ ਪ੍ਰਦੇਸ਼ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਹਾਲ ਹੀ ਵਿੱਚ ਪੰਜਾਬ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਲਿਆਉਣ ਲਈ ਵਰਤੀ ਗਈ ਐਂਬੂਲੈਂਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਐੱਸਪੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਗਾਜ਼ੀਪੁਰ ਦੇ ਬਾਸ਼ਿੰਦੇ ਸਲੀਮ ਨੂੰ ਮੰਗਲਵਾਰ ਦੇ ਦਿਨ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਇਸ ਐਂਬੂਲੈਂਸ ਕੇਸ ਵਿੱਚ ਸ਼ਾਮਲ ਦੂਜੇ ਮੁਲਜ਼ਮ ਸ਼ੋਇਬ ਮੁਜਾਹਿਦ, ਜੋ ਜ਼ਿਲ੍ਹਾ ਮਊ ਦਾ ਵਾਸੀ ਹੈ ਨੂੰ ਬੁੱਧਵਾਰ ਦੇ ਦਿਨ ਬਾਰਾਬੰਕੀ ਤੋਂ ਫੜਿਆ ਗਿਆ। ਬਾਰਾਬੰਕੀ ਤੇ ਗਾਜ਼ੀਪੁਰ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ’ਤੇ ਕ੍ਰਮਵਾਰ 25 ਅਤੇ 20 ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਬੀਤੀ 31 ਮਾਰਚ ਨੂੰ ਅੰਸਾਰੀ ਨੂੰ ਜ਼ਬਰਦਸਤੀ ਵਸੂਲੀ ਦੇ ਮਾਮਲੇ ਵਿੱਚ ਪੰਜਾਬ ਦੀ ਇੱਕ ਜੇਲ੍ਹ ’ਚ ਪੇਸ਼ ਕੀਤਾ ਗਿਆ ਸੀ। ਇਸ ਸਬੰਧ ਵਿੱਚ ਯੂਪੀ ਨੰਬਰ ਦੀ ਜਿਸ ਐਂਬੂਲੈਂਸ ਵਿੱਚ ਅੰਸਾਰੀ ਨੂੰ ਲਿਆਂਦਾ ਗਿਆ ਸੀ, ਉਸ ਦੇ ਕਾਗਜ਼ਾਤ ਜਾਅਲੀ ਪਾਏ ਗਏ ਸਨ। ਏਜੰਸੀ