ਨਵੀਂ ਦਿੱਲੀ, 24 ਫਰਵਰੀ
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਬਹੁਤੇ ਕੇਂਦਰੀ ਮੰਤਰੀ ਕੋਵਿਡ-19 ਰੋਕੂ ਟੀਕਾ ਲਗਵਾਉਣ ਲਈ ਪੈਸਿਆਂ ਦਾ ਭੁਗਤਾਨ ਕਰਨਾ ਚਾਹੁੰਦੇ ਹਨ। ਕੇਂਦਰ ਸਰਕਾਰ ਦੇ ਪਹਿਲੀ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਵਾਲੇ ਤੇ ਹੋਰਨਾਂ ਬਿਮਾਰੀਆਂ ਨਾਲ ਪੀੜਤ 45 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਟੀਕਾ ਲਗਾਏ ਜਾਣ ਦੇ ਐਲਾਨ ਮਗਰੋਂ ਕਾਨੂੰਨ ਮੰਤਰੀ ਨੇ ਇਹ ਟਿੱਪਣੀ ਕੀਤੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਮੰਤਰੀ ਤੇ ਪ੍ਰਧਾਨ ਮੰਤਰੀ ਟੀਕਾਕਰਨ ਕਰਾਉਣ ਵਾਲਿਆਂ ਦੀ ਸ਼੍ਰੇਣੀ ਵਿੱਚ ਆਉਣਗੇ ਤਾਂ ਕੈਬਨਿਟ ਦੀ ਮੀਟਿੰਗ ਮਗਰੋਂ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਜੋ ਲੋਕ ਟੀਕਾ ਲਗਵਾਉਣਾ ਚਾਹੁਦੇ ਹਨ, ਉਹ ਆਪਣੀ ਪਸੰਦ ਦੀ ਥਾਂ ’ਤੇ ਟੀਕਾ ਲਗਵਾ ਸਕਦੇ ਹਨ। ਇਸੇ ਦੌਰਾਨ ਪ੍ਰਸਾਦ ਨੇ ਕਿਹਾ ਕਿ ਬਹੁਤੇ ਮੰਤਰੀ ਪੈਸੇ ਦੇ ਕੇ ਟੀਕਾ ਲਗਵਾਉਣਾ ਚਾਹੁੰਦੇ ਹਨ।
-ਪੀਟੀਆਈ