ਨਵੀਂ ਦਿੱਲੀ: ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ (2021) ਭਾਰਤ ਵਿਚ ਖੁ਼ਦਕਸ਼ੀਆਂ ਕਰਕੇ 1.64 ਲੱਖ ਤੋਂ ਵੱਧ ਮੌਤਾਂ ਹੋਈਆਂ। ਰੋਜ਼ਾਨਾ ਔਸਤਨ 450 ਦੇ ਕਰੀਬ ਜਾਂ ਹਰੇਕ ਘੰਟੇ ਵਿੱਚ 18 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ। ਖ਼ੁਦਕੁਸ਼ੀਆਂ ਕਰਨ ਵਾਲਿਆਂ ’ਚੋਂ 1.19 ਲੱਖ ਦੇ ਕਰੀਬ ਪੁਰਸ਼, 45,026 ਮਹਿਲਾਵਾਂ ਤੇ 28 ਟਰਾਂਸਜੈਂਡਰ ਹਨ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਵੱਲੋਂ ‘ਭਾਰਤ ਵਿੱਚ ਹਾਦਸਿਆਂ ਵਿੱਚ ਮੌਤਾਂ ਤੇ ਖੁਦਕੁਸ਼ੀਆਂ-2021’ ਰਿਪੋਰਟ ਮੁਤਾਬਕ ਸਾਲ 2020 ਵਿੱਚ ਪੂਰੇ ਦੇਸ਼ ਵਿੱਚ ਖੁਦਕੁਸ਼ੀ ਕਰਕੇ 1.53 ਲੱਖ ਮੌਤਾਂ ਹੋਈਆਂ ਸਨ। -ਪੀਟੀਆਈ