ਨਵੀਂ ਦਿੱਲੀ, 1 ਅਗਸਤ
ਕੇਂਦਰ ਸਰਕਾਰ ਨੇ ਮੰਕਾਪੌਕਸ ਵਾਇਰਸ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਤਾਂ ਕਿ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਿਆ। ਇੱਕ ਸਰਕਾਰੀ ਸੂਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਾਸਕ ਫੋਰਸ ਦੇਸ਼ ਵਿੱਚ ਮੰਕੀਪੌਕਸ ਮਾਮਲਿਆਂ ਸਬੰਧੀ ਲਾਗ ਦਾ ਪਤਾ ਲਗਾਉਣ ਲਈ ਜਾਂਚ ਕੇਂਦਰਾਂ ਦੇ ਵਿਸਤਾਰ ਸਬੰਧੀ ਸਰਕਾਰ ਦਾ ਮਾਰਗਦਰਸ਼ਨ ਕਰੇਗਾ ਅਤੇ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਸਬੰਧੀ ਪਹਿਲੂਆਂ ’ਤੇ ਨਜ਼ਰ ਰੱਖੇਗਾ। ਕੇਰਲਾ ਵਿੱਚ ਪਿਛਲੇ ਹਫ਼ਤੇ ਮਰਨ ਵਾਲੇ 22 ਸਾਲਾ ਵਿਅਕਤੀ ਦੀ ਮੰਕੀਪੌਕਸ ਰਿਪੋਰਟ ਅੱਜ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਵਿਅਕਤੀ ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਪਰਤਿਆ ਸੀ ਅਤੇ ਉੱਥੇ ਵੀ ਬਿਮਾਰੀ ਲਈ ਉਸ ਦੇ ਨਮੂਨੇ ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਸਨ। -ਪੀਟੀਆਈ