ਨਵੀਂ ਦਿੱਲੀ, 19 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਟਨਾਸ਼ਕਾਂ ਅਤੇ ਹੋਰ ਖੇਤੀ ਸਮੱਗਰੀਆਂ ਦੇ ਛਿੜਕਾਅ ਲਈ 100 ‘ਕਿਸਾਨ ਡਰੋਨਾਂ’ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਭਰੋਸਾ ਜਤਾਇਆ ਕਿ ਡਰੋਨ ਖੇਤਰ ਵਿੱਚ ਭਾਰਤ ਦੀ ਵਧ ਰਹੀ ਸਮਰਥਾ ਦੁਨੀਆ ਨੂੰ ਨਵੀਂ ਅਗਵਾਈ ਦੇਵੇਗੀ।