ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅੱਜ ਮੁੜ ਹੱਲਾ ਬੋਲਦੇ ਹੋਏ ਕਿਹਾ ਕਿ ਉਹ ਆਮ ਲੋਕਾਂ ਨੂੰ ‘ਲੁੱਟ’ ਕੇ ਆਪਣੇ ਦੋਸਤਾਂ ਨੂੰ ਹੋਰ ਅਮੀਰ ਬਣਾ ਰਹੇ ਹਨ। ਰਾਹੁਲ ਟਵੀਟ ਵਿੱਚ ਕਿਹਾ, ‘‘ਹਰੇਕ ਘੰਟੇ ਵਿੱਚ ਪੰਜ ਦਿਹਾੜੀਦਾਰ ਭਾਰਤੀ ਖੁ਼ਦਕੁਸ਼ੀ ਕਰ ਰਹੇ ਹਨ। ਹਰੇਕ ਘੰਟੇ ਪ੍ਰਧਾਨ ਮੰਤਰੀ ਦੇ ਪਸੰਦੀਦਾ ਮਿੱਤਰ ਦੀ ਧਨ ਦੌਲਤ ਵਿੱਚ 85 ਕਰੋੜ ਰੁਪਏ ਹੋਰ ਜੁੜ ਜਾਂਦੇ ਹਨ। ਪ੍ਰਧਾਨ ਮੰਤਰੀ ਨੂੰ ਸਿਰਫ਼ ਇਹੀ ਕੰਮ ਹੈ-ਆਮ ਆਦਮੀ ਤੋਂ ਲੁੁੱਟੋ ਤੇ ਆਪਣੇ ਦੋਸਤਾਂ ਨੂੰ ਹੋਰ ਅਮੀਰ ਬਣਾਓ।’’ ਗਾਂਧੀ ਵੱਲੋਂ ਅਕਸਰ ਸੱਤਾਧਾਰੀ ਭਾਜਪਾ ’ਤੇ ‘ਦੋ ਭਾਰਤ’ ਸਿਰਜਣ ਦਾ ਦੋਸ਼ ਲਾਇਆ ਜਾਂਦਾ ਹੈ- ਇਨ੍ਹਾਂ ਵਿਚੋਂ ਇਕ ਅਮੀਰਾਂ ਤੇ ਦੂਜਾ ਗਰੀਬਾਂ ਲਈ ਹੈ। -ਪੀਟੀਆਈ